ਮੇਰੇ ਮਨ ਦੀ ਸੁਣੋ ਅਰਦਾਸ ।
ਮਨ ਨਾ ਡੋਲੇ, ਬਸ ਏਹੀ ਬੋਲੇ, ਹਰ ਪਲ ਵਿਚ ਹੈ ਅਰਦਾਸ ।

1. ਚਿੱਤ ਘਬਰਾਏ, ਸਮਝ ਨਾ ਆਏ,
ਮਨ ਮੇਰਾ ਮੈਨੂੰ ਉਲਝਾਏ।
ਮੈਂ ਵੱਲ ਤੇਰੇ ਤੱਕਦੀ, ਆਸ ਇਹ ਰੱਖਦੀ,
ਮੇਹਰ ਕਰੀਂ ਓ ਮੇਰੇ ਮਹਾਰਾਜ।

2. ਤੇਰਾ ਸਹਾਰਾ, ਤੂੰ ਸਾਈਂ ਪਿਆਰਾ,
ਰੱਖੀਂ ਚਰਣਾ ਦੇ ਕੋਲ।
ਕੇ ਪਿਆਰ ਤੇਰਾ, ਹੈ ਜੀਵਨ ਮੇਰਾ,
ਆਪਣਾ ਜਾਣ ਤੂੰ ਸੀਨੇ ਲਾਇਆ।

3. ਮੇਹਰਾਂ ਦਾ ਸਾਯਾ, ਤੇਰਾ ਨਾਮ ਧਿਆਯਾ,
ਅੰਗ ਸੰਗ ਮੇਰੇ ਸਦਾ ਸਮਾਇਆ।
ਹੈ ਸਬ ਕੁਝ ਤੇਰਾ, ਕੁਝ ਨਹੀਂ ਮੇਰਾ,
ਹਰ ਸਾਹ ਵਿੱਚ ਹੈ ਅਰਦਾਸ।